Friday, May 03, 2024

ਸ਼ਿਰੋਮਣੀ ਅਕਾਲੀ ਦਲ

ਕਿਸਾਨ ਮੰਗਾਂ ਦੇ ਹੱਲ ਲਈ ਭਾਜਪਾ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਬਸਪਾ ਦਾ ਹਾਥੀ ਸੜਕ ਤੇ ਉਤਰਿਆ - ਜਸਵੀਰ ਸਿੰਘ ਗੜ੍ਹੀ

ਨਵਾਂਸ਼ਹਿਰ: ਬਹੁਜਨ ਸਮਾਜ ਪਾਰਟੀ ਵਲੋਂ ਅੱਜ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਨਵਾਂਸ਼ਹਿਰ ਵਿਖੇ ਵਿਸ਼ਾਲ ਰੋਸ ਮਾਰਚ ਕਢਿਆ ਗਿਆ ਜਿਸ ਵਿੱਚ ਬਸਪਾ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਸ਼ਾਮਿਲ ਹੋਏ। ਜਿਲ੍ਹਾ ਪੱਧਰੀ ਧਰਨੇ ਦੀ ਅਗਵਾਈ ਸੂਬਾ ਜਨਰਲ ਸਕੱਤਰ ਅਤੇ ਹਲਕਾ ਇੰਚਾਰਜ ਡਾ ਨਛੱਤਰ ਪਾਲ ਨੇ ਕੀਤੀ ਜੋਕਿ ਖਰਾਬ ਮੌਸਮ ਵਿਚ ਅੰਬੇਡਕਰ ਚੌਂਕ ਤੋਂ ਸ਼ੁਰੂ ਹੋਕੇ ਡਿਪਟੀ ਕਮਿਸ਼ਨਰ ਦੇ ਦਫਤਰ ਤੱਕ ਨਾਹਰੇਬਾਜੀ ਕਰਦਾ ਹੋਇਆ ਵਿਸ਼ਾਲ ਇਕੱਠ ਦੇ ਰੂਪ ਵਿਚ ਪੁੱਜਾ। ਬਸਪਾ ਨੇ ਨੀਲੇ ਝੰਡਿਆਂ ਦੀ ਭਰਮਾਰ ਦੇ ਵਿਸ਼ਾਲ ਇਕੱਠ ਨੂੰ ਅੰਬੇਡਕਰ ਚੌਕ ਵਿਚ ਸੰਬੋਧਨ ਕਰਦਿਆਂ ਸ ਗੜ੍ਹੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਕਿਸਾਨ ਦਲਿਤ, ਪੱਛੜਾ ਤੇ ਘੱਟਗਿਣਤੀਆਂ ਵਿਰੋਧੀ ਹੈ।

ਕਾਂਗਰਸ ਪ੍ਰਧਾਨ ਦੀ ਕੁਰਸੀ ਦਾ ਮੁੱਦਾ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸ਼ਾਜਿਸ਼ ਬੇਨਕਾਬ- ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ/ਜਲੰਧਰ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਬਿਆਨ 'ਚ ਕਿਹਾ ਕਿ ਕਾਂਗਰਸ ਤੇ ਭਾਜਪਾ ਅੰਦਰਖਾਤੇ ਮਿਲੇ ਹੋਏ ਦਲ ਹਨ ਜੋਕਿ ਕਿਸਾਨ ਅੰਦੋਲਨ ਨੂੰ ਅਸਫਲ ਕਰਕੇ ਕਿਸਾਨ ਵਰਗ ਨੂੰ ਕੁਚਲਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਕੁਰਸੀ ਦਾ ਮੁੱਦਾ ਕਾਂਗਰਸ ਪਾਰਟੀ ਨੇ ਜਾਣ-ਬੁਝਕੇ ਤਿੰਨ-ਚਾਰ ਮਹੀਨੇ ਉਲਝਾਕੇ ਰੱਖਿਆ ਜਿਸ ਨਾਲ ਸਮੂਹ ਪੰਜਾਬੀਆਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹਟ ਗਿਆ ਅਤੇ ਕਿਸਾਨ ਅੰਦੋਲਨ ਨੂੰ ਕਮਜੋਰ ਕਰਨ ਦੀ ਸਾਜ਼ਿਸ਼ ਕਾਂਗਰਸ ਨੇ ਬਣਾਈ।

ਕਾਂਗਰਸ- ਭਾਜਪਾ ਦਲਿਤ ਵਿਰੋਧੀ ਹੀ ਨਹੀਂ ਬਲਕਿ ਪੰਜਾਬ ਵਿਰੋਧੀ ਵੀ ਹਨ- ਜਸਵੀਰ ਸਿੰਘ ਗੜ੍ਹੀ

ਨੰਗਲ/ਅਨੰਦਪੁਰ ਸਾਹਿਬ/ਗੜ੍ਹਸ਼ੰਕਰ/ਬਲਾਚੌਰ: ਬਹੁਜਨ ਸਮਾਜ ਪਾਰਟੀ ਵਲੋਂ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਤੱਕ ਦੀ ਵਿਸ਼ਾਲ ਮੋਟਰ ਸਾਈਕਲ ਯਾਤਰਾ ਕੱਢੀ ਗਈ ਜਿਸ ਵਿੱਚ ਇਲਾਕੇ ਦੀ ਸ਼ਿਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਹੁੰਮ ਹੁਮਾਕੇ ਸ਼ਾਮਿਲ ਹੋਈ।

ਪਰਿਵਾਰ, ਆਰਮੀ ਯੂਨਿਟ ਅਤੇ ਰਾਜਨੀਤਕ ਆਗੂਆਂ ਨੇ ਸ਼ਹੀਦ ਹੌਲਦਾਰ ਜਗਦੀਪ ਸਿੰਘ ਨੂੰ ਦਿੱਤੀ ਅੰਤਮ ਵਿਦਾਇਗੀ ਇੰਜ ਸਿੱਧੂ

ਬਰਨਾਲਾ: ਭਾਰਤੀ ਫੌਜ ਦੀ 203 ਬੰਬ ਡਿਸਪੋਸਲ ਰੈਜਮੈਂਟ ਦੇ 34 ਸਾਲਾ ਜਵਾਨ ਸਹੀਦ ਹੌਲਦਾਰ ਜਗਦੀਪ ਸਿੰਘ ਜੋ ਅੱਜਕਲ ਸਿਆਚਿਨ ਗਲੇਸ਼ੀਅਰ ਤੇ ਤਾਇਨਾਤ ਸੀ ਅਤੇ ਡਿਊਟੀ ਦੌਰਾਨ ਬਰਫ ਵਿੱਚ ਦਬ ਗਿਆ ਸੀ ਅਤੇ ਸਾਥੀ ਫੌਜੀਆਂ ਨੇ ਉਸ ਦੀ ਜਾਨ ਬਚਾਈ ਸੀ।ਬਰਫ ਵਿੱਚ ਦੱਬਣ ਕਰਕੇ ਉਸ ਦੇ ਨੀਚੇ ਵਾਲੇ ਹਿਸੇ ਵਿੱਚ ਖ਼ੂਨ ਜਮਣ ਕਾਰਣ ਉਹ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਵੱਖ ਵੱਖ ਮਿਲਟਰੀ ਅਤੇ ਸਿਵਲ ਹਸਪਤਾਲਾਂ ਵਿਚ ਜੇਰੇ ਇਲਾਜ ਚੱਲ ਰਿਹਾ ਸੀ ਅਤੇ ਕਲ ਐਮ ਐਚ ਜਲੰਧਰ ਵਿਖੇ ਦਮ ਤੋੜ ਗਿਆ।ਉਸ ਦੇ ਪਿਤਾ ਸਾਬਕਾ ਹੌਲਦਾਰ ਨਛੱਤਰ ਸਿੰਘ ਉਸ ਦਾ ਭਰਾ ਭੀ ਆਰਮੀ ਵਿੱਚੋ ਰਿਟਾਇਰ ਹਨ।

ਡਾਕਟਰ ਚੀਮਾ ਨੂੰ ਇੰਜ ਸਿੱਧੂ ਨੇ ਫੌਜੀਆਂ ਦੀ ਵੈਲਫੇਅਰ ਲਈ ਚੋਣ ਮੈਨੀਫੈਸਟੋ ਵਾਸਤੇ ਦਿੱਤੇ ਨੁੱਕਤੇ

ਬਰਨਾਲਾ: ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰਾ ਡਾਕਟਰ ਦਲਜੀਤ ਸਿੰਘ ਚੀਮਾ ਨਾਲ ਵਿਸੇਸ ਮੀਟਿੰਗ ਕੀਤੀ।ਡਾਕਟਰ ਚੀਮਾ ਨੇ ਇੰਜ ਸਿੱਧੂ ਨੂੰ ਨਿਯੁਕਤੀ ਪੱਤਰ ਸੌਂਪ ਕੇ ਸੈਨਿਕ ਵਿੰਗ ਦਾ ਤੀਜੀ ਵਾਰ ਪ੍ਰਧਾਨ ਬਨਣ ਤੇ ਵਧਾਈ ਦਿੱਤੀ ਅਤੇ ਸਾਬਕਾ ਫੌਜੀਆਂ ਦੀਆਂ ਸਮਸੀਅਮਾ ਪ੍ਰਤੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ।

ਸੈਨਿਕ ਵਿੰਗ ਨੇ ਕਿਸਾਨ ਸਾਬਕਾ ਫੌਜੀਆਂ ਨੂੰ ਜੇਲ੍ਹ ਵਿਚੋਂ ਰਿਹਾ ਕਰਵਾਉਣ ਲਈ ਸਿਰਸਾ ਦਾ ਕੀਤਾ ਧੰਨਵਾਦ. ਇੰਜ ਸਿੱਧੂ

ਬਰਨਾਲਾ :  ਅਜਾਦੀ ਦਿਵਸ ਵਾਲੇ ਦਿਨ ਦਿੱਲੀ ਵਿੱਖੇ ਕਿਸਾਨ ਅੰਦੋਲਨ ਦੌਰਾਨ ਲਾਲ ਕਿਲੇ ਕੋਲ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੋ ਸਾਬਕਾ ਫੌਜੀ ਕਿਸਾਨ ਗੁਰਮੁੱਖ ਸਿੰਘ ਅਤੇ ਜਿੱਤ ਸਿੰਘ ਨੂੰ ਕੱਲ ਤਿਹਾੜ ਜੇਲ੍ਹ ਵਿਚੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿਰਸਾ ਦੇ ਯਤਨਾਂ ਸਦਕਾ ਤਕਰੀਬਨ 18 ਦਿਨ ਬਾਅਦ ਜਮਾਨਤ ਮਿਲ਼ੀ ਹੈ।

ਪਰਮਜੀਤ ਕੌਰ ਭੋਤਨਾ ਦੇ ਦਫ਼ਤਰ ਦਾ ਕਾਂਤਾ ਨੇ ਉਦਘਾਟਨ ਵਾਰਡ ਨੰਬਰ 27 ਵਿਚ ਕੀਤਾ

ਬਰਨਾਲਾ : ਵਾਰਡ ਨੰਬਰ 27 ਵਿਚ ਸ਼ਿਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਮਜੀਤ ਕੌਰ ਭੋਤਨਾ ਦੇ ਦਫਤਰ ਦਾ ਉਦਘਾਟਨ ਹਲਕਾ ਇੰਚਾਰਜ ਕੁਲਵੰਤ ਸਿੰਘ ਕਾਂਤਾ ਅਤੇ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਬਿੱਟੂ ਦੀਵਾਨਾ ਨੇ ਕੀਤਾ।

ਸਾਬਕਾ ਸੈਨਿਕਾਂ ਨੇ ਲੋਹੜੀ ਦਾ ਤਿਉਹਾਰ ਕਿਤਾਬਾ ਯੂਨੀਫਾਰਮਾ ਵੰਡ ਕੇ ਸਕੂਲ਼ ਦੇ ਬੱਚਿਆਂ ਨਾਲ ਮਨਾਈਆਂ .ਢੀਂਡਸਾ

ਬਰਨਾਲਾ: ਸਾਬਕਾ ਫੌਜੀਆਂ ਨੇ ਜ਼ੀਰੋ ਪੁਆਇੰਟ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਕਾਪੀਆਂ ਰਬੜਾ ਪੇਨਸਿਲਾ ਯੂਨੀਫਾਰਮਾ ਕੋਟੀਆ ਬੂਟ ਆਦਿ ਸਕੂਲ ਸਟਾਫ ਦੀ ਨਿਗਰਾਨੀ ਹੇਠ ਵੰਡਿਆ ਇਸ ਸਮਾਗਮ ਤੇ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਇਹ ਜਾਣਕਾਰੀ ਪ੍ਰੈਸ ਦੇ ਨਾਂ ਵਰੰਟ ਅਫਸਰ ਢੀਂਡਸਾ ਨੇ ਕੀਤੀ ਇਸ ਮੌਕੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਇਹ ਬੜਾ ਹੀ ਵਧੀਆ ਉੱਦਮ ਹੈ ਜਿਹੜਾ ਕੇ ਬੱਚਿਆਂ ਨੂੰ ਸਿਖਿਅਤ ਕਰਨ ਵਿਚ ਸਹਾਈ ਹੋਵੇਗਾ

ਇੰਜ ਸਿੱਧੂ ਦਾ ਤੀਸਰੀ ਵਾਰ ਸੈਨਿਕ ਵਿੰਗ ਦਾ ਸੂਬਾ ਪ੍ਰਧਾਨ ਬਣਨ ਤੇ ਜਿਲਾ ਜਥੇਬੰਦੀ ਵੱਲੋਂ ਸਨਮਾਨ

ਬਰਨਾਲਾ: ਜਿਲਾ ਜਥੇਬੰਦੀ ਸ਼ਿਰੋਮਣੀ ਅਕਾਲੀ ਦਲ ਦੀ ਇਕ ਵਿਸ਼ੇਸ਼ ਇਕੱਤਰਤਾ ਸ.ਕੁਲਵੰਤ ਸਿੰਘ ਕੀਤੂ ਹਲਕਾ ਇੰਚਾਰਜ ਬਰਨਾਲਾ ਦੀ ਪ੍ਰਧਾਨਗੀ ਹੇਠ ਪਾਰਕ ਵਿੱਚ ਹੋਈ ਜਿਸ ਵਿਚ ਨਗਰ ਕੌਂਸਲ ਚੋਣਾਂ ਸੰਬੰਧੀ ਵਿਚਾਰ ਚਰਚਾ ਹੋਈ ਅਤੇ ਪਾਰਟੀ ਦੇ ਸੀਨੀਅਰ ਆਗੂ ਇੰਜ ਗੁਰਜਿੰਦਰ ਸਿੰਘ ਸਿੱਧੂ ਦਾ ਵਿਸੇਸ ਸਨਮਾਨ ਕੀਤਾ ਗਿਆ ਜਿਨ੍ਹਾਂ ਨੂੰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਤੀਸਰੀ ਵਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ

ਇੰਜ ਸਿੱਧੂ ਨੂੰ ਤੀਸਰੀ ਵਾਰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦਾ ਕੌਮੀ ਪ੍ਰਧਾਨ ਬਣਨ ਤੇ ਵੱਖ ਵੱਖ ਆਗੂਆਂ ਵੱਲੋ ਖੁਸ਼ੀ ਦਾ ਪ੍ਰਗਟਾਵਾ।

ਬਰਨਾਲਾ: ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਇੰਜ ਗੁਰਜਿੰਦਰ ਸਿੰਘ ਸਿੱਧੁ ਨੂੰ ਲਗਾਤਾਰ ਤੀਸਰੀ ਵਾਰ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਸਾਬਕਾ ਡਿਪਟੀ ਮੁੱਖ ਮੰਤਰੀ ਪੰਜਾਬ ਵੱਲੋਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਸਾਬਕਾ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦਾ ਕੌਮੀ ਪ੍ਰਧਾਨ ਨਿਯੁਕਤ ਕੀਤਾ ਹੈ।

ਬਰਨਾਲਾ ਤੋਂ ਇੰਜ ਸਿੱਧੂ ਦੀ ਅਗਵਾਈ ਹੇਠ ਸਾਬਕਾ ਸੈਨਿਕਾਂ ਦਾ ਜਥਾ ਟਿਕਰੀ ਬਾਡਰ ਲਈ ਰਵਾਨਾ।

ਬਰਨਾਲਾ:  ਠਾਠ ਨਾਨਕ ਸਰ ਤੋਂ ਸੈਕੜੇ ਸਾਬਕਾ ਫੌਜੀਆਂ ਦਾ ਜਥਾ ਇੰਜ ਗੁਰਜਿੰਦਰ ਸਿੰਘ ਸਿੱਧੂ ਸੂਬਾ ਪ੍ਰਧਾਨ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਟਿਕਰੀ ਬਾਡਰ ਦਿੱਲੀ ਲਈ15 ਗੱਡੀਆਂ ਦਾ ਕਾਫਲਾ ਰਵਾਨਾ ਹੋਇਆ।ਸਾਬਕਾ ਫੌਜੀਆਂ ਨੂੰ ਸੰਬੋਧਨ ਕਰਦੇ ਹੋਏ ਇੰਜ ਸਿੱਧੂ ਨੇ ਕਿਹਾ ਕਿ ਅਸੀਂ ਧਨਬਾਦ ਕਰਦੇ ਹਾਂ

ਜਿਲ੍ਹਾ ਜਥੇਬੰਦੀ ਸ਼ਿਰੋਮਣੀ ਅਕਾਲੀ ਦਲ ਵੱਲੋ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੇ ਸੱਦੇ ਦੀ ਹਮਾਇਤ ਦਾ ਐਲਾਨ ,ਇੰਜ ਸਿੱਧੂ

ਬਰਨਾਲਾ : ਦੇਸ਼ ਦੀਆ 41 ਕਿਸਾਨ ਜਥੇਬੰਦੀਆਂ ਵੱਲੋ ਆਪਣੀਆਂ ਹੱਕੀ ਮੰਗਾ ਮਾਨਵਾਉਣ ਲਈ 8 ਤਾਰੀਖ ਨੂੰ ਦਿਤੇ ਭਾਰਤ ਬੰਦ ਦੇ ਸੱਦੇ ਦਾ ਬਰਨਾਲਾ ਜ਼ਿਲ੍ਹਾ ਦੀ ਸ਼ਿਰੋਮਣੀ ਅਕਾਲੀ ਦਲ ਦੀ ਜਥੇਬੰਦੀ ਵੱਲੋਂ ਪੂਰਨ ਹਮਾਇਤ ਦਾ ਐਲਾਨ ਕੀਤਾ ਗਿਆ।

ਬੀਬੀ ਜੰਗੀਰ ਕੌਰ ਨੂੰ ਤੀਜੀ ਵਾਰ ਸ਼ਿਰੋਮਣੀ ਕਮੇਟੀ ਦਾ ਪ੍ਰਧਾਨ ਬਣਨ ਤੇ ਜਿਲਾ ਜਥੇਬੰਦੀ ਵੱਲੋਂ ਖੁਸ਼ੀ ਦਾ ਪ੍ਰਗਟਾਵਾ, ਇੰਜ ਸਿੱਧੂ

ਬਰਨਾਲਾ : ਬੀਬੀ ਜੰਗੀਰ ਕੌਰ ਨੂੰ ਉਹਨਾਂ ਦੀਆਂ ਪੰਥਕ ਸੇਵਾਮਾ ਨੂੰ ਦੇਖਦੇ ਹੋਏ ਸ਼ਿਰੋਮਣੀ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਮੂਹ ਮੈਂਬਰਾਂ ਵੱਲੋ ਤੀਸਰੀ ਵਾਰ ਪ੍ਰਧਾਨ ਬਣਨ ਤੇ ਜਿਲਾ ਬਰਨਾਲਾ ਦੀ ਸ਼ਿਰੋਮਣੀ ਅਕਾਲੀ ਦਲ ਦੀ ਜਿਲਾ ਜਥੇਬੰਦੀ ਨੇ ਸੁਆਗਤ ਕੀਤਾ ਹੈ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ ਤੇ ਵੱਖ ਆਗੂਆਂ ਵੱਲੋ ਬੀਬੀ ਜੀ ਨੂੰ ਵਧਾਈ ਦਿੱਤੀ ਗਈ ਹੈ ਅਤੇ ਆਸ ਪ੍ਰਗਟ ਕੀਤੀ ਕੇ ਬੀਬੀ ਜੀ ਸਿੱਖ ਜਗਤ ਦੀਆਂ ਭਾਵਨਾਵਾਂ ਤੇ ਖਰੇ ਉਤਰਨਗੇ।ਜਿਲਾ ਬਰਨਾਲਾ ਨਾਲ ਸੰਬੰਧਤ ਬਾਬਾ ਬੂਟਾ ਸਿੰਘ ਜਿਨ੍ਹਾਂ ਨੂੰ ਕਮੇਟੀ ਦਾ ਵਾਈਸ ਪ੍ਰਧਾਨ ਅਤੇ ਜਥੇਦਾਰ ਬਲਦੇਵ ਸਿੰਘ ਚੂੰਘਾ ਜਿਨ੍ਹਾਂ ਨੂੰ ਕਮੇਟੀ ਨੇ ਅੰਤ੍ਰਿੰਗ ਕਮੇਟੀ ਮੈਂਬਰ ਲਿਆ ਹੈ

ਬੀਬੀ ਜਾਗੀਰ ਕੌਰ ਦੋਬਾਰਾ ਬਣੀ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ

ਅੰਮ੍ਰਿਤਸਰ: ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਜੋ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਖਾਸ ਚਹੇਤੀ ਸਮਝੀ ਜਾਂਦੀ ਹੈ ਅੱਜ ਸ਼ਿਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ  ਦੀ ਇਕ ਬਾਰ ਫੇਰ ਪ੍ਰਧਾਨ ਚੁਣੀ ਗਈ ਹੈ |

ਏਅਰ ਕਮਾਂਡੋਰ ਸਭਰਵਾਲ ਨੂੰ ਸੈਨਿਕ ਵਿੰਗ ਸ਼ਿਰੋਮਣੀ ਅਕਾਲੀ ਦਲ ਨੇ ਦਿੱਤੀ ਵਿਦਾਇਗੀ ਪਾਰਟੀ ਕੀਤਾ ਸਨਮਾਨ, ਇੰਜ ਸਿੱਧੂ

ਬਰਨਾਲਾ:ਅੱਜ ਇਥੇ ਏਅਰ ਫੋਰਸ ਗੁਰੂ ਘਰ ਵਿਖੇ ਏਅਰ ਫੋਰਸ ਸਟੇਸ਼ਨ ਬਰਨਾਲਾ ਦੇ ਕਮਾਂਡਰ ਮਨੀਸ਼ ਸਭਰਵਾਲ ਜਿਨ੍ਹਾਂ ਨੂੰ ਗਰੁੱਪ ਕੈਪਟਨ ਤੋਂ ਤਰੱਕੀ ਏਅਰ ਕਮਾਂਡੋਰ ਦੀ ਮਿਲੀ ਹੈ ਤੇ ਉਹਨਾਂ ਦਾ ਤਬਾਦਲਾ ਦਿੱਲੀ ਦਾ ਹੋ ਗਿਆ ਹੈ

ਅਕਾਲੀ ਦਲ ਨੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਐੱਨ ਡੀ ਏ ਤੋਂ ਨਾਤਾ ਤੋੜਿਆ

ਚੰਡੀਗੜ੍ਹ: ਪੰਜਾਬ ਵਿਚ ਤੀਜੇ ਨੰਬਰ ਦੀ ਵਿਰੋਧੀ ਪਾਰਟੀ ਸ਼ਿਰੋਮਣੀ ਅਕਾਲੀ ਦਲ ਨੇ ਖੇਤੀ ਬਿੱਲਾਂ ਨੂੰ ਮੁੱਦਾ ਬਣਾਕੇ ਬੀ ਜੇ ਪੀ ਦਾ ਸਾਥ ਛੱਡ ਦਿੱਤਾ ਹੈ ਅਤੇ ਐੱਨ ਡੀ ਏ ਤੋਂ ਬਾਹਰ ਹੋ ਗਿਆ ਹੈ | ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੋਦੀ ਕੈਬਿਨੇਟ ਤੋਂ ਅਸਤੀਫਾ ਦੇ ਦਿੱਤਾ ਸੀ |

google.com, pub-6021921192250288, DIRECT, f08c47fec0942fa0